Print Sermon

ਇਸ ਵੈਬਸਾਈਟ ਦਾ ਉਦੇਸ਼ ਪੂਰੀ ਦੁਨੀਆ ਦੇ ਪਾਦਰੀ ਅਤੇ ਮਿਸ਼ਨਰੀਆਂ ਨੂੰ ਮੁਫਤ ਉਪਦੇਸ਼ ਹੱਥ-ਲਿਖਤਾਂ ਅਤੇ ਉਪਦੇਸ਼ ਦੀਆਂ ਵੀਡੀਓ ਪ੍ਰਦਾਨ ਕਰਨਾ ਹੈ, ਖ਼ਾਸਕਰ ਤੀਜੀ ਦੁਨੀਆਂ, ਜਿੱਥੇ ਕੋਈ ਧਰਮ-ਸ਼ਾਸਤਰੀ ਸੈਮੀਨਰੀਆਂ ਜਾਂ ਬਾਈਬਲ ਸਕੂਲ ਹਨ ਤਾਂ ਬਹੁਤ ਘੱਟ ਹਨ.

ਇਹ ਉਪਦੇਸ਼ ਹੱਥ-ਲਿਖਤ ਅਤੇ ਵੀਡਿਓਜ਼ ਹੁਣ ਹਰ ਸਾਲ www.sermonsfortheworld.com'ਤੇ 221 ਦੇਸ਼ਾਂ ਦੇ ਲਗਭਗ 1,500,000 ਕੰਪਿ ਟਰਾਂ' ਤੇ ਪਹੁੰਚ ਜਾਂਦੀਆਂ ਹਨ. ਸੈਂਕੜੇ ਹੋਰ ਲੋਕ ਯੂ-ਟਿ .ਬ 'ਤੇ ਵੀਡੀਓ ਵੇਖਦੇ ਹਨ, ਪਰ ਉਹ ਜਲਦੀ ਹੀ ਯੂ-ਟਿ .ਬ ਨੂੰ ਛੱਡ ਦਿੰਦੇ ਹਨ ਅਤੇ ਸਾਡੀ ਵੈਬਸਾਈਟ' ਤੇ ਆਉਂਦੇ ਹਨ. ਯੂਟਿ .ਬ ਸਾਡੀ ਵੈੱਬਸਾਈਟ 'ਤੇ ਲੋਕਾਂ ਨੂੰ ਫੀਡ ਕਰਦਾ ਹੈ. ਉਪਦੇਸ਼ ਦੀਆਂ ਹੱਥ-ਲਿਖਤਾਂ ਹਰ ਮਹੀਨੇ ਲਗਭਗ 120,000 ਕੰਪਿ ਟਰਾਂ ਨੂੰ 46 ਭਾਸ਼ਾਵਾਂ ਵਿਚ ਦਿੱਤੀਆਂ ਜਾਂਦੀਆਂ ਹਨ। ਉਪਦੇਸ਼ ਦੀਆਂ ਹੱਥ-ਲਿਖਤਾਂ ਦਾ ਕਾਪੀਰਾਈਟ ਨਹੀਂ ਹੈ, ਇਸ ਲਈ ਪ੍ਰਚਾਰਕ ਇਨ੍ਹਾਂ ਨੂੰ ਸਾਡੀ ਆਗਿਆ ਤੋਂ ਬਿਨਾਂ ਵਰਤ ਸਕਦੇ ਹਨ. ਸਾਰੀ ਦੁਨੀਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਇਸ ਮਹਾਨ ਕੰਮ ਵਿਚ ਸਾਡੀ ਮਦਦ ਕਰਨ ਲਈ ਤੁਸੀਂ ਮਹੀਨਾਵਾਰ ਦਾਨ ਕਿਵੇਂ ਕਰ ਸਕਦੇ ਹੋ ਇਹ ਜਾਣਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ.

ਜਦੋਂ ਵੀ ਤੁਸੀਂ ਡਾਕਟਰ ਹਾਇਮਰ ਨੂੰ ਲਿਖਦੇ ਹੋ ਤਾਂ ਹਮੇਸ਼ਾਂ ਉਸਨੂੰ ਦੱਸੋ ਕਿ ਤੁਸੀਂ ਕਿਸ ਦੇਸ਼ ਵਿੱਚ ਰਹਿੰਦੇ ਹੋ, ਜਾਂ ਉਹ ਤੁਹਾਡਾ ਜਵਾਬ ਨਹੀਂ ਦੇ ਸਕਦਾ. ਡਾ. ਹਾਇਮਰਜ਼ ਦੀ ਈ-ਮੇਲ rlhymersjr@sbcglobal.netਹੈ. ਉਪਦੇਸ਼ ਤੋਂ ਪਹਿਲਾਂ ਭਜਨ ਗਾਇਆ: “ਉੱਚਾ ਮੈਦਾਨ”




ਡਾ. ਹਾਇਮਰਜ਼ ਨੇ ਆਪਣੀ ਸੇਵਕਾਈ ਵਿੱਚ 60 ਵੀਂ ਵਰ੍ਹੇ ਗੰਢ ਪੂਰੇ ਹੋਣ ਤੇ ਇਹ ਉਪਦੇਸ਼ ਬੋਲਿਆ ਸੀ " ਮੇਰੀ ਜ਼ਿੰਦਗੀ ਦੀਆਂ ਬਰਕਤਾਂ

DR. HYMERS SPEAKS ON HIS 60TH ANNIVERSARY IN MINISTRY
"THE BLESSINGS OF MY LIFE"
(Punjabi India)

ਡਾ. ਆਰ ਐੱਲ ਹਾਇਮਰਜ਼, ਯੂਨੀਅਰ ਦੁਆਰਾ Dr. R. L. Hymers’ Jr.
ਰਿਚਰਡ ਨਿਕਸਨ ਪ੍ਰੈਜੀਡੈਂਸ਼ੀਅਲ ਲਾਇਬ੍ਰੇਰੀ ਵਿੱਚ,
8, ਅਪ੍ਰੈਲ 2018, ਐਤਵਾਰ ਦੀ ਸ਼ਾਮ ਨੂੰ ਯੋਰਬਾ ਲਿੰਡਾ
ਕੈਲੀਫੋਰਨੀਆ ਚਰਚ ਵਿੱਚ ਦਿੱਤਾ ਗਿਆ ਉਪਦੇਸ਼।
by Dr. R. L. Hymers, Jr.
A sermon preached at the Richard Nixon Presidential Library,
Yorba Linda, California
Lord’s Day Evening, April 8, 2018

ਕਿਰਪਾ ਕਰਕੇ ਖੜ੍ਹੇ ਹੋਵੋ ਜਦ ਮੈਂ ਆਪਣੇ ਜੀਵਨ ਦੀ ਆਇਤ ਨੂੰ ਪੜ੍ਹੋ। " ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ" (ਫ਼ਿਲਿੱਪੀਆਂ 4:13)।


ਹੋ ਸਕਦਾ ਤੁਸੀਂ ਬੈਠੇ ਹੋਵੋ।

ਤੁਸੀਂ ਹੈਰਾਨ ਹੋਵੋਗੇ ਕਿ ਮੈਂ ਸੇਵਕਾਈ ਵਿੱਚ ਆਪਣੀ ਸੱਠਵੀਂ ਵਰ੍ਹੇਗੰਢ ਮਨਾਉਣ ਲਈ ਨੈਕਸਨ ਲਾਇਬ੍ਰੇਰੀ ਨੂੰ ਕਿਉਂ ਚੁਣਿਆ। ਜਦੋਂ ਤੁਸੀਂ ਮੇਰੀ ਆਪਣੀ ਜੀਵਨੀ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਮੈਂ ਰਾਸ਼ਟਰਪਤੀ ਨਿਕਸਨ ਤੋਂ ਆਪਣੀ ਜ਼ਿੰਦਗੀ ਦੀ ਆਇਤ ਨੂੰ ਕਿਵੇਂ ਪ੍ਰਾਪਤ ਕੀਤਾ ਹੈ।

" ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ "
   (ਫ਼ਿਲਿੱਪੀਆਂ 4:13)।

ਜਦੋਂ ਮੈਂ ਦੋ ਸਾਲਾਂ ਦਾ ਸੀ ਤਾਂ ਮੇਰੇ ਪਿਤਾ ਜੀ ਦੇ ਦੁਆਰਾ ਮੈਨੂੰ ਛੱਡ ਦਿੱਤਾ ਗਿਆ ਸੀ। ਮੈਂ ਫਿਰ ਕਦੇ ਵੀ ਉਸ ਦੇ ਨਾਲ ਨਹੀਂ ਰਿਹਾ। ਮੈਂ ਸਿਰਫ਼ 12 ਸਾਲ ਦੀ ਉਮਰ ਤੱਕ ਆਪਣੀ ਮਾਂ ਨਾਲ ਰਿਹਾ ਸਾਂ। ਇਸ ਤੋਂ ਬਾਅਦ ਮੈਨੂੰ ਉਨ੍ਹਾਂ ਰਿਸ਼ਤੇਦਾਰਾਂ ਦੇ ਨਾਲ ਰਹਿਣ ਦੇ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਇਆ ਗਿਆ, ਜੋ ਮੈਨੂੰ ਨਹੀਂ ਚਾਹੁੰਦਾ ਸੀ । ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਪਹਿਲਾਂ ਮੈਂ 22 ਵੱਖ ਵੱਖ ਸਕੂਲਾਂ ਵਿੱਚ ਪੜ੍ਹਿਆ। ਮੈਂ ਹਮੇਸ਼ਾਂ "ਨਵਾਂ ਬੱਚਾ" ਹੁੰਦਾ ਸੀ। ਮੈਂ ਇੱਕ ਅਨਾਥ ਸਾਂ। ਪਰ ਸਭ ਤੋਂ ਵੱਡਾ ਨੁਕਸਾਨ ਇੱਕ ਪਿਤਾ ਦੇ ਬਗ਼ੈਰ ਵੱਡੇ ਹੋਣਾ ਸੀ। ਮੈਂ ਬਿਨ੍ਹਾਂ ਕਿਸੇ ਸਹਾਇਤਾ ਜਾਂ ਸਹਾਰੇ ਦੇ, ਆਪਣੇ ਆਪ ਤੇ ਹੀ ਨਿਰਭਰ ਸਾਂ। ਪਰ ਇਨ੍ਹਾਂ ਸਭਨਾਂ ਗੱਲਾਂ ਤੋਂ ਬੁਰਾ, ਮੇਰੇ ਕੋਲ ਨਮੂਨੇ ਦੇ ਲਈ ਪਿਤਾ ਨਹੀਂ ਸੀ। ਇਸ ਲਈ ਮੈਂ ਇਤਿਹਾਸਿਕ ਲੋਕਾਂ ਵੱਲ ਦੇਖਣ ਲੱਗਾ ਅਤੇ ਉਹਨਾਂ ਤੋਂ ਇੱਕ ਕਲਪਨਾ ਕਰਨ ਲੱਗਾ ਕਿ ਇੱਕ ਆਦਮੀ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਹ ਲੋਕ ਮੇਰੇ ਹੀਰੋ ਬਣ ਗਏ।

ਮੈਂ ਉਹਨਾਂ ਨੂੰ ਧਰਮ - ਨਿਰਪੱਖ ਆਦਰਸ਼ਾਂ ਅਤੇ ਮਸੀਹੀ ਆਦਰਸ਼ਾਂ ਵਜੋਂ ਵੰਡਿਆ। ਮੇਰੇ ਹੀਰੋ ਉਹ ਸਾਰੇ ਆਦਮੀ ਸਨ ਜਿਨ੍ਹਾਂ ਨੇ ਵਧੀਆ ਪਰਖਾਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਉੱਤੇ ਜਿੱਤ ਪ੍ਰਾਪਤ ਕੀਤੀ। ਮੇਰੇ ਮਸੀਹੀ ਹੀਰੋ ਅਬਰਾਹਮ ਲਿੰਕਨ, ਜੌਨ ਵੈਸਲੀ, ਰਿਚਰਡ ਵੁਮਬਰੈਂਡ ਅਤੇ ਜੌਨ ਆਰ. ਰਾਈਸ ਵਰਗੇ ਆਦਮੀ ਸਨ। ਮੇਰੇ ਧਰਮ ਨਿਰਪੱਖ ਹੀਰੋ ਵਿੰਸਟਨ ਚਰਚਿਲ ਅਤੇ ਰਿਚਰਡਨ ਨਿਕਸਨ ਸਨ। ਨਿਕਸਨ ਦੇ ਇੱਕ ਜੀਵਨੀ ਲੇਖਕ ਨੇ ਕਿਹਾ, "ਉਹ ਇੱਕ ਬਾਹਰੀ ਵਪਾਰ ਦੇ ਕਾਰੋਬਾਰ ਵਿੱਚ ਇੱਕ ਅੰਦਰੂਨੀ ਸੀ। ਇੱਕ ਅਦਭੁੱਤ ਤਰੀਕੇ ਦੇ ਨਾਲ ਉਹ ਇੱਕ ਸਫ਼ਲ ਸਿਆਸਤਦਾਨ ਬਣ ਗਿਆ ਸੀ। ਸ਼ਰਮੀਲਾ ਅਤੇ ਪੜਾਕੂ, ਉਹ ਜਾਣਦਾ ਸੀ ਕਿ ਉਸਨੂੰ ਮਾਰ ਪੈ ਸਕਦੀ ਹੈ, ਰੱਦਿਆ ਜਾ ਸਕਦਾ ਹੈ ਅਤੇ ਫਿਰ ਵੀ ਹਮੇਸ਼ਾਂ ਅਤੇ ਭਾਵੇਂ ਕੋਈ ਵੀ ਰੁਕਾਵਟ ਕਿਉਂ ਨਾ ਹੋਵੇ, ਮੁੜ ਕੇ ਉੱਠਦਾ ਸੀ।" ਨਹੀਂ, ਉਹ ਇੱਕ ਮਸੀਹੀ ਨਹੀਂ ਸੀ। ਪਰ, ਹਾਂ, ਉਹ ਹਮੇਸ਼ਾਂ ਲੜਨ ਲਈ ਵਾਪਿਸ ਆਇਆ। ਫ਼ਿਲਿੱਪੀਆਂ 4:13 ਬਾਈਬਲ ਵਿੱਚ ਨਿਕਸਨ ਦੀ ਮਨਪਸੰਦ ਆਇਤ ਸੀ।

ਜਦੋਂ ਮੈਨੂੰ ਇਹ ਪਤਾ ਲੱਗਾ ਕਿ ਰਾਸ਼ਟਰਪਤੀ ਨਿਕਸਨ ਇਸ ਆਇਤ ਨੂੰ ਕਿਉਂ ਇੰਨਾ ਪਸੰਦ ਕਰਦਾ ਸੀ, ਤਾਂ ਮੈਂ ਕਦੇ ਵੀ ਉਸਨੂੰ ਨਾਪਸੰਦ ਨਹੀਂ ਕਰ ਸਕਦਾ ਸੀ। ਉਸ ਨੇ ਇੰਨੀਆਂ ਸਾਰੀਆਂ ਰੁਕਾਵਟਾਂ ਉੱਤੇ ਕਾਬੂ ਪਾ ਲਿਆ ਸੀ ਕਿ ਮੈਂ ਉਸ ਨੂੰ ਆਪਣੇ ਇੱਕ ਸੰਬੰਧੀ ਦੇ ਰੂਪ ਵਿੱਚ ਵੇਖਿਆ। ਮੇਰੇ ਜੀਵਨ ਦੀਆਂ ਸਭ ਤੋਂ ਮੁਸ਼ਕਿਲ ਘੜੀਆਂ ਵਿੱਚ, ਮੈਂ ਅਕਸਰ ਸੋਚਿਆ, " ਜੇ ਰਿਚਰਡ ਨਿਕਸਨ ਵਾਟਰਗੇਟ ਦੇ ਜ਼ਰੀਏ ਪਾਰ ਹੋ ਸਕਦਾ ਹੈ, ਤਾਂ ਮੈਂ ਵੀ ਇਸ ਦੇ ਵਿੱਚੋਂ ਲੰਘ ਸਕਦਾ ਹਾਂ।" ਨਿਊਜ਼ਮੈਨ ਵਾਲਟਰ ਕਰੋਨਕਾਈਟ ਨੇ ਕਿਹਾ, "ਜੇ ਤੁਸੀਂ ਜਾਂ ਮੈਂ ਰਿਚਰਡ ਨਿਕਸਨ ਹਾਂ ਤਾਂ ਅਸੀਂ ਮਰ ਜਾਵਾਂਗੇ। " ਮੇਰੇ ਲਈ ਉਹ ਇੱਕ ਪੱਕਾ ਇਰਾਦਾ ਅਤੇ ਇੱਕ ਆਦਰਸ਼ ਸੀ। ਨਿਕਸਨ ਨੇ ਕਿਹਾ, " ਇੱਕ ਆਦਮੀ ਉਦੋਂ ਨਹੀਂ ਹਾਰਦਾ ਜਦੋਂ ਉਹ ਹਾਰ ਗਿਆ ਹੋਵੇ। ਪਰ ਜਦੋਂ ਉਹ ਛੱਡ ਜਾਂਦਾ ਹੈ ਤਾਂ ਉਹ ਪੂਰੀ ਤਰ੍ਹਾਂ ਨਾਲ ਸਮਾਪਿਤ ਹੋ ਜਾਂਦਾ ਹੈ।" ਉਸ ਨੂੰ ਕੁਝ ਵੀ ਰੋਕ ਨਹੀਂ ਸਕਦਾ। ਉਹ 1960 ਵਿੱਚ ਜੌਨ ਐਫ ਕੈਨੇਡੀ ਰਾਸ਼ਟਰਪਤੀ ਚੌਣਾਂ ਵਿੱਚ ਹਾਰ ਗਿਆ ਵਿੱਚ ਕੈਲੀਫੋਰਨੀਆ ਵਿੱਚ ਉਹ 1962 ਗਵਰਨਰ ਦੀ ਦੌੜ ਵਿੱਚ ਹਾਰ ਗਿਆ ਸੀ। ਉਸਨੇ 1968 ਵਿੱਚ ਪ੍ਰੈਜੀਡੈਂਸੀ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਉਸ ਨੂੰ ਵਾਟਰਗੇਟ ਵਿੱਚ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਪਰ ਉਹ ਹਮੇਸ਼ਾਂ ਲਈ ਵਾਪਿਸ ਮੁੜ ਆਇਆ। ਇਸੇ ਕਰਕੇ, ਭਾਵੇਂ ਉਹ ਇੱਕ ਮਸੀਹੀ ਨਹੀਂ ਸੀ, ਉਹ ਮੇਰੇ ਧਰਮ ਨਿਰਪੱਖ ਨਾਇਕਾਂ ਵਿੱਚੋਂ ਇੱਕ ਸੀ।

ਰਸੂਲ ਪੌਲੁਸ ਨੇ ਕਿਹਾ,

" ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ "
   (ਫ਼ਿਲਿੱਪੀਆਂ 4:13)।

ਇਸ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਆਪਣੇ ਸਿਰ ਦੇ ਵਾਲ ਵਧਾਅ ਸਕਦਾ ਹਾਂ। ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਉੱਡ ਸਕਦਾ ਹਾਂ। ਇਸ ਦਾ ਇਹ ਮਤਲਬ ਨਹੀਂ ਸੀ ਕਿ ਮੈਂ ਗਣਿਤ ਵਿੱਚ ਚੰਗਾ ਕਰ ਸਕਦਾ ਹਾਂ, ਰਸੂਲ ਦਾ ਮਤਲਬ ਹੈ ਕਿ ਉਹ ਸਾਰੀਆਂ ਅਜ਼ਮਾਇਸ਼ਾਂ ਦਾ ਸਾਹਮਣਾ ਕਰ ਸਕਦਾ ਹੈ, ਕਿ ਉਹ ਸਾਰੇ ਫਰਜ਼ ਨਿਭਾਅ ਸਕਦਾ ਹੈ, ਤਾਂ ਕਿ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਸਕੇ - ਮਸੀਹ ਦੇ ਜ਼ਰੀਏ ਜਿਸ ਨੇ ਉਸ ਨੂੰ ਬਲ ਦਿੱਤਾ ਸੀ ਅਤੇ ਮੈਂ ਵੇਖਿਆ ਹੈ ਕਿ ਇਹ ਮੇਰੇ ਵਿੱਚ ਵੀ ਸੱਚ ਹੈ। ਮੈਂ ਇਸ ਆਇਤ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਪਰ ਮੈਂ ਮਸੀਹ ਦੇ ਲਈ ਪਰਮੇਸ਼ੁਰ ਦਾ ਹੋਰ ਵੀ ਬਹੁਤ ਹੀ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਸਮਰੱਥ ਬਖ਼ਸ਼ੀ ਹੈ। ਮੈਂ ਕਾਲਜ ਵਿੱਚ ਅਸਫ਼ਲ ਹੋਇਆ, ਪਰ ਮਸੀਹ ਨੇ ਮੈਨੂੰ ਵਾਪਿਸ ਜਾਣ ਦੀ ਤਾਕਤ ਦਿੱਤੀ ਅਤੇ ਡਾਕਟਰੀ ਦੀਆਂ ਤਿੰਨ ਡਿਗਰੀਆਂ ਪ੍ਰਾਪਤ ਕਰਨ ਦੀ ਸਮਰੱਥਾ ਦਿੱਤੀ। ਮੈਂ ਮਿਸ਼ਨਰੀ ਬਣਨ ਵਿੱਚ ਅਸਫ਼ਲ ਰਿਹਾ, ਪਰ ਮਸੀਹ ਨੇ ਸਾਡੀ ਵੈੱਬਸਾਈਟ ਦੁਆਰਾ ਵਿਸ਼ਵ ਭਰ ਦੇ ਲੋਕਾਂ ਲਈ ਮੈਨੂੰ ਸਮਰੱਥ ਦਾ ਸੋਮਾ ਬਣਾਇਆ ਹੈ।

ਅਤੇ ਜਿਵੇਂ ਤੁਸੀਂ ਮੇਰੀ ਕਿਤਾਬ ਪੜ੍ਹਦੇ ਹੋ, ਤੁਸੀਂ ਵੇਖੋਗੇ ਕਿ ਕਿਉਂ ਸ਼੍ਰੀ ਗਰਿਫਿਥ ਦੇ ਦੁਆਰਾ ਗਾਇਆ ਗਿਆ ਗੀਤ ਮੇਰਾ ਮਨਪਸੰਦ ਗੀਤ ਹੈ।

ਮਾਲਕ ਨੇ ਸਾਨੂੰ ਬੁਲਾਇਆ ਹੈ; ਸੜਕ ਸੁੰਨਸਾਨ ਹੋ ਸਕਦੀ ਹੈ
   ਅਤੇ ਰਾਹ ਵਿੱਚ ਦੁੱਖ ਅਤੇ ਖ਼ਤਰੇ ਖਿੱਲਰੇ ਹੋ ਸਕਦੇ ਹਨ;
ਪਰ ਪਰਮੇਸ਼ੁਰ ਦਾ ਪਵਿੱਤਰ ਆਤਮਾ ਥੱਕਣ ਵਾਲੇ ਨੂੰ ਦਿਲਾਸਾ ਦੇਵੇਗਾ;
   ਅਸੀਂ ਮੁਕਤੀਦਾਤਾ ਦੇ ਪਿੱਛੇ ਪਿੱਛੇ ਚੱਲਦੇ ਹਾਂ ਅਤੇ ਵਾਪਿਸ ਨਹੀਂ ਮੁੜ ਸਕਦੇ;
ਮਾਲਕ ਨੇ ਸਾਨੂੰ ਸੱਦਿਆ ਹੈ, ਭਾਵੇਂ ਸ਼ੱਕ ਅਤੇ ਪਰਤਾਵੇ
   ਸਾਡੇ ਸਫ਼ਰ ਵਿੱਚ ਹੋ ਸਕਦੇ ਹਨ, ਪਰ ਅਸੀਂ ਖ਼ੁਸ਼ੀ ਨਾਲ ਗਾਉਂਦੇ ਹਾਂ:
" ਅੱਗੇ ਵਧੋ, ਉੱਪਰ ਵੇਖੋ," ਬਹੁਤ ਬਿਪਤਾ ਦੇ ਵਿੱਚ ਵੀ;
   ਸੀਯੋਨ ਦੇ ਬੱਚੇ ਆਪਣੇ ਰਾਜੇ ਦੀ ਪਾਲਣਾ ਕਰਦੇ ਹਨ।
(ਸਾਰਾਹ ਡੋਡਨੀ ਦੇ ਦੁਆਰਾ, " ਦੀ ਮਾਸਟਰ ਹੈਥ ਕੰਮ " 1841-1926)

ਮੈਂ ਆਪਣੀ ਆਤਮ-ਕਥਾ ਇਸ ਲਈ ਲਿਖੀ ਹੈ ਕਿਉਂਕਿ ਮੇਰੇ ਪੁੱਤਰ ਰਾਬਰਟ ਨੇ ਮੈਨੂੰ ਕਿਹਾ ਸੀ। ਇਸ ਨੂੰ ਲਿਖਦੇ ਹੋਏ ਮੈਨੂੰ ਕੋਈ ਅਨੰਦ ਨਹੀਂ ਮਿਲਿਆ ਕਿਉਂਕਿ ਮੇਰੀ ਜ਼ਿੰਦਗੀ ਬਿਪਤਾ, ਸੰਘਰਸ਼ ਅਤੇ ਦਰਦ ਨਾਲ ਬਹੁਤ ਹੀ ਭਰਪੂਰ ਸੀ। ਕਈ ਵਾਰ ਮੈਨੂੰ ਮਹਿਸੂਸ ਹੋਇਆ ਕਿ ਮੈਂ ਖਰੜੇ ਨੂੰ ਸੁੱਟ ਦਿਆਂ ਕਿਉਂਕਿ ਇਹ ਬਹੁਤ ਨਕਾਰਾਤਮਕ ਸੀ। ਪਰ ਜੌਨ ਸੈਮੂਏਲ ਕਾਗਨ ਨੇ ਕਿਹਾ, " ਡਾਕਟਰ ਹਾਇਮਰਜ਼ ਇਸ ਨੂੰ ਬਾਹਰ ਨਾ ਸੁੱਟੋ। ਇਸ ਨੂੰ ਸਿਰਫ਼ ਇੱਕ ਹੋਰ ਅਧਿਆਇ ਦੀ ਲੌੜ ਹੈ। ਉਸ ਸਮੇਂ ਬਾਰੇ ਦੱਸ ਦਿਓ ਜਦੋਂ ਤੁਹਾਡੀ ਮੰਮੀ ਨੇ ਕਿਹਾ ਸੀ ਕਿ ਆਪਣੀਆਂ ਬਰਕਤਾਂ ਨੂੰ ਗਿਣੋ।" ਮੈਂ ਜੌਨ ਦੀ ਗੱਲ ਸੁਣੀ ਅਤੇ ਆਖ਼ਰੀ ਅਧਿਆਇ ਲਿਖਿਆ, ਜੋ ਮੈਂ ਹੁਣ ਤੁਹਾਨੂੰ ਸੰਖੇਪ ਰੂਪ ਵਿੱਚ ਦੇਵਾਂਗਾ।

ਮੈਂ ਹਸਪਤਾਲ ਵਿੱਚ ਆਪਣੀ ਮੰਮੀ ਦੇ ਬਿਸਤਰੇ ਦੇ ਕੋਲ ਬੈਠਾ ਹੋਇਆ ਸੀ। ਇਹ ਥੈਂਕਸਗਿਵਿੰਗ ਦੇ ਕੁਝ ਹਫ਼ਤੇ ਬਾਅਦ ਦੀ ਗੱਲ ਸੀ। ਅਸੀਂ ਆਪਣੇ ਮਨਪਸੰਦ ਲੋਕਾਂ ਵਿੱਚੋਂ, ਅਬਰਾਹਾਮ ਲਿੰਕਨ ਬਾਰੇ ਵੇਖਦੇ ਹਾਂ ਉਹ ਨੇ ਕਿਵੇਂ ਥੈਂਕਸਗਿਵਿੰਗ ਦੇ ਦਿਨ ਰਾਸ਼ਟਰੀ ਛੁੱਟੀ ਦਾ ਇਕਰਾਰ ਦਿੱਤਾ, ਉਸ ਦੇ ਬਾਰੇ ਗੱਲ ਕਰ ਰਹੇ ਸਾਂ। ਅਸੀਂ ਉਹ ਗੀਤ ਗਾਇਆ ਜੋ ਅਸੀਂ ਥੈਂਕਸਗਿਵਿੰਗ ਦੇ ਸਮੇਂ ਗਾਇਆ ਸੀ।

ਜਦੋਂ ਤੁਸੀਂ ਜੀਵਨ ਦੀਆਂ ਲਹਿਰਾਂ ਦੇ ਨਾਲ ਤਬਾਹ ਹੋ ਜਾਂਦੇ ਹੋ, ਤਾਂ ਤੁਹਾਨੂੰ ਝਟਕਾ ਲੱਗਿਆ,
ਜਦੋਂ ਤੁਸੀਂ ਇਹ ਸੋਚ ਕੇ ਨਿਰਾਸ਼ ਹੋ ਜਾਂਦੇ ਹੋ, ਕਿ ਸਭ ਕੁਝ ਗੁਆਚ ਗਿਆ ਹੈ,
ਤਾਂ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਦੀ ਗਿਣਤੀ ਕਰੋ, ਇੱਕ ਇੱਕ ਕਰਕੇ ਉਹਨਾਂ ਨੂੰ ਨਾਂ ਦਿਓ, ਅਤੇ ਇਹ ਤੁਹਾਨੂੰ ਹੈਰਾਨ ਕਰ ਦੇਵੇਗਾ ਕਿ ਯਹੋਵਾਹ ਨੇ ਕੀ ਕੁਝ ਕੀਤਾ ਹੈ।
ਆਪਣੀਆਂ ਬਰਕਤਾਂ ਦੀ ਗਿਣਤੀ ਕਰੋ, ਉਹਨਾਂ ਨੂੰ ਇੱਕ ਇੱਕ ਕਰਕੇ ਨਾਂ ਦਿਓ
ਆਪਣੀਆਂ ਬਰਕਤਾਂ ਦੀ ਗਿਣਤੀ ਕਰੋ, ਦੇਖੋ ਕਿ ਪਰਮੇਸ਼ੁਰ ਨੇ ਕੀ ਕੁਝ ਕੀਤਾ ਹੈ!
ਆਪਣੀਆਂ ਬਰਕਤਾਂ ਦੀ ਗਿਣਤੀ ਕਰੋ, ਉਹਨਾਂ ਨੂੰ ਇੱਕ ਇੱਕ ਕਰਕੇ ਨਾਂ ਦਿਓ
ਆਪਣੀਆਂ ਬਹੁਤ ਸਾਰੀਆਂ ਬਰਕਤਾਂ ਦੀ ਗਿਣਤੀ ਕਰੋ, ਅਤੇ ਦੇਖੋ ਕਿ ਪਰਮੇਸ਼ੁਰ ਨੇ ਕੀ ਕੀਤਾ ਹੈ।
ਜੌਨਸਨ ਉਟਮੈਨ, ਯੂਨੀਅਰ ਦੁਆਰਾ, "ਆਪਣੀਆਂ ਬਰਕਤਾਂ ਨੂੰ ਗਿਣੋ" (1856-1922)

ਜਦੋਂ ਅਸੀਂ ਗੀਤ ਸਮਾਪਿਤ ਕੀਤਾ, ਤਾਂ ਮਾਤਾ ਜੀ ਨੇ ਕਿਹਾ, " ਓ, ਰਾਬਰਟ ਸਾਡੇ ਕੋਲ ਜੀਵਨ ਵਿੱਚ ਧੰਨਵਾਦੀ ਹੋਣ ਦੇ ਲਈ ਬਹੁਤ ਕੁਝ ਹੈ।" ਫਿਰ ਅਸੀਂ ਆਪਣੀਆਂ ਬਰਕਤਾਂ ਨੂੰ " ਇਕ ਇਕ ਕਰਕੇ " ਉਸਨੇ ਸਾਡੇ ਪੁੱਤਰਾਂ ਰਾਬਰਟ ਅਤੇ ਜੌਨ ਦੇ ਲਈ ਧੰਨਵਾਦ ਦੇ ਕੇ ਸ਼ੁਰੂਆਤ ਕੀਤੀ। ਫਿਰ ਉਸਨੇ ਮੇਰੀ ਪਤਨੀ ਏਲੀਆਨਾ ਲਈ ਧੰਨਵਾਦ ਕੀਤਾ। ਫਿਰ ਉਸਨੇ ਮੇਰੀ ਪਤਨੀ ਏਲੀਆਨਾ ਲਈ ਧੰਨਵਾਦ ਕੀਤਾ। " ਰਾਬਰਟ, ਉਹ ਮੇਰੇ ਲਈ ਬਹੁਤ ਚੰਗੀ ਹੈ, ਅਤੇ ਉਹ ਇੱਕ ਬਹੁਤ ਹੀ ਚੰਗੀ ਮਾਂ ਅਤੇ ਪਤਨੀ ਹੈ।" ਉਸਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਕਿ ਉਹ ਸਾਡੇ ਘਰ ਵਿੱਚ ਰਹਿ ਰਹੀ ਸੀ। ਉਸਨੇ ਸਾਡੇ ਚਰਚ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ। ਉਸਨੇ ਸਾਡੇ ਮੈਂਬਰਾਂ ਲਈ " ਇੱਕ ਇੱਕ ਕਰਕੇ " ਧੰਨਵਾਦ ਦਿੱਤਾ। ਫਿਰ ਮੈਂ ਕਈ ਚੀਜ਼ਾਂ ਯਾਦ ਕਰਵਾਈਆਂ ਜਿਨ੍ਹਾਂ ਦੇ ਲਈ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਅਸੀਂ ਇੱਕ ਵਾਰ ਫਿਰ ਕੋਰਸ ਗਾਇਆ।

ਆਪਣੀਆਂ ਬਰਕਤਾਂ ਦੀ ਗਿਣਤੀ ਕਰੋ, ਉਹਨਾਂ ਨੂੰ ਇੱਕ ਇੱਕ ਕਰਕੇ ਨਾਂ ਦਿਓ
ਆਪਣੀਆਂ ਬਹੁਤ ਸਾਰੀਆਂ ਬਰਕਤਾਂ ਦੀ ਗਿਣਤੀ ਕਰੋ, ਅਤੇ ਦੇਖੋ ਕਿ ਪਰਮੇਸ਼ੁਰ ਨੇ ਕੀ ਕੀਤਾ ਹੈ।

ਰਾਤ ਬਹੁਤ ਜ਼ਿਆਦਾ ਹੋ ਗਈ ਸੀ। ਮੈਂ ਉਸ ਨੂੰ ਚੁੰਮਿਆ, ਅਤੇ ਜਦੋਂ ਮੈਂ ਕਮਰਾ ਛੱਡਿਆ ਤਾਂ ਉਸ ਨੇ ਕੁਝ ਕਿਹਾ ਜਿਸ ਨੂੰ ਮੈਂ ਜੀਵਨ ਭਰ ਨਹੀਂ ਭੁੱਲਾਂਗਾ। ਉਸਨੇ ਕਿਹਾ, "ਰਾਬਰਟ, ਤੂੰ ਮੇਰੇ ਲਈ ਸਭ ਚੰਗੀ ਦਾਤ ਹੈਂ।" ਜਦੋਂ ਮੈਂ ਉਸ ਦੇ ਕਮਰੇ ਵਿੱਚੋਂ ਨਿੱਕਲਿਆ ਤਾਂ ਮੇਰੀਆਂ ਅੱਖਾਂ ਭਰ ਆਈਆਂ, ਅਤੇ ਰਾਤ ਨੂੰ ਮੈਂ ਹਸਪਤਾਲ ਤੋਂ ਬਾਹਰ ਆ ਗਿਆ। ਇਹ ਆਖ਼ਰੀ ਗੱਲਬਾਤ ਸੀ ਜੋ ਮੈਂ ਉਸ ਨਾਲ ਕੀਤੀ ਸੀ। ਉਸ ਰਾਤ ਇੱਕ ਵੱਡੇ ਸਟ੍ਰੋਕ ਨੇ ਉਨ੍ਹਾਂ ਦਾ ਜੀਵਨ ਸਮਾਪਤ ਕਰ ਦਿੱਤਾ।

" ਡਾਕਟਰ ਹਾਇਮਰਜ਼, ਆਪਣੀ ਕਿਤਾਬ ਨੂੰ ਨਾ ਸੁੱਟੋ। ਇਸ ਨੂੰ ਸਿਰਫ਼ ਇੱਕ ਹੋਰ ਅਧਿਆਇ ਦੀ ਲੌੜ ਹੈ। ਉਸ ਸਮੇਂ ਬਾਰੇ ਦੱਸੋ ਜਦੋਂ ਤੁਹਾਡੀ ਮੰਮੀ ਨੇ ਕਿਹਾ, ਆਪਣੀਆਂ ਬਰਕਤਾਂ ਨੂੰ ਗਿਣੋ।" ਇਸ ਲਈ ਇੱਥੇ ਕੁਝ ਸ਼ਾਨਦਾਰ ਬਰਕਤਾਂ ਹਨ ਜੋ ਪਰਮੇਸ਼ੁਰ ਨੇ ਮੈਨੂੰ ਮੇਰੇ ਜੀਵਨ ਦੀ ਮਸੀਹੀ ਯਾਤਰਾ ਵਿੱਚ ਦਿੱਤੀਆਂ ਹਨ।

ਸਭ ਤੋਂ ਪਹਿਲਾਂ, ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਮੇਰੀ ਮਾਂ ਨੂੰ ਆਖਿਰਕਾਰ ਬਚਾਇਆ ਗਿਆ। ਉਹ ਅੱਸੀ ਸਾਲਾਂ ਦੀ ਸੀ ਅਤੇ ਮੈਂ ਸੋਚਿਆ ਸੀ ਕਿ ਉਹ ਕਦੀ ਵੀ ਮਨ ਪਰਿਵਰਤਨ ਨਹੀਂ ਕਰੇਗੀ। ਮੈਂ ਇਲੇਨਾ ਅਤੇ ਆਪਣੇ ਪੁੱਤਰਾਂ ਦੇ ਨਾਲ ਨਿਊਯਾਰਕ ਵਿੱਚ ਸਾਂ, ਜਿੱਥੇ ਮੈਂ ਕਈ ਚਰਚਾਂ ਵਿੱਚ ਪ੍ਰਚਾਰ ਕਰ ਰਿਹਾ ਸੀ। ਜਦੋਂ ਮੈਂ ਸਾਡੇ ਕਮਰੇ ਵਿੱਚ ਟਹਿਲ ਰਿਹਾ ਸੀ, ਮੈਂ ਆਪਣੀ ਮਾਂ ਦੀ ਮੁਕਤੀ ਲਈ ਪ੍ਰਾਰਥਨਾ ਕਰ ਰਿਹਾ ਸੀ। ਫਿਰ, ਅਚਾਨਕ, ਮੈਨੂੰ ਪਤਾ ਲੱਗ ਗਿਆ ਕਿ ਉਹ ਬਚ ਜਾਵੇਗੀ। ਮੈਂ ਪ੍ਰਾਰਥਨਾ ਕੀਤੀ ਜਿਵੇਂ ਕਿ ਪੁਰਾਣੇ ਸਮੇਂ ਦੇ ਲੋਕ ਸਨ। ਮੈਂ ਡਾਕਟਰ ਕੈਗਨ ਨੂੰ ਫੋਨ ਕੀਤਾ ਅਤੇ ਉਸ ਨੂੰ ਕਿਹਾ ਕਿ ਉਹ ਮੇਰੇ ਮਾਤਾ ਦੀ ਮਸੀਹ ਵਿੱਚ ਆਉਣ ਵਿੱਚ ਅਗਵਾਈ ਕਰਨ। ਉਸ ਨੇ ਪਹਿਲਾਂ ਕਦੇ ਵੀ ਉਸ ਨੂੰ ਨਹੀਂ ਸੁਣਿਆ ਸੀ। ਪਰ ਇਸ ਵਾਰ ਉਸ ਨੇ ਯਿਸੂ ਵਿੱਚ ਵਿਸ਼ਵਾਸ ਕਰ ਲਿਆ। ਇਹ ਇੱਕ ਚਮਤਕਾਰ ਸੀ, ਕਿਉਂਕਿ ਸਾਰੇ ਪਰਿਵਰਤਨ ਅਸਲੀ ਹਨ। ਉਸ ਦਿਨ ਉਸ ਨੇ ਤੰਬਾਕੂ ਅਤੇ ਸ਼ਰਾਬ ਛੱਡ ਦਿੱਤੀ। ਡਾਕਟਰਾਂ ਨੇ ਮੈਨੂੰ ਦੱਸਿਆ ਕਿ ਸ਼ਰਾਬੀ ਜੋ ਅਚਾਨਕ ਸ਼ਰਾਬ ਪੀਣੀ ਬੰਦ ਕਰ ਦਿੰਦਾ ਹੈ ਜੇਕਰ ਉਸ ਨੂੰ ਫਿਨੋਬਾਰਬੀਟਅਲ ਨਹੀਂ ਦਿੱਤਾ ਜਾਂਦਾ ਤਾਂ ਉਹ ਤੜਫਣਾ ਸ਼ੁਰੂ ਹੋ ਜਾਂਦਾ ਹੈ। ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਹ ਇੱਕ ਚਮਤਕਾਰ ਸੀ। ਉਸ ਨੇ ਕਦੇ ਦੁਬਾਰਾ ਸਿਗਰਟ ਨਹੀਂ ਪੀਤੀ ਅਤੇ ਨਾ ਹੀ ਕਦੇ ਸ਼ਰਾਬ ਪੀਤੀ। ਉਹ ਕਈ ਵਾਰ ਬਾਈਬਲ ਪੜ੍ਹਦੀ ਅਤੇ ਹਫ਼ਤੇ ਵਿੱਚ ਚਾਰ ਵਾਰ ਮੇਰੇ ਨਾਲ ਚਰਚ ਜਾਂਦੀ ਸੀ। ਮੈਂ ਉਸ ਨੂੰ 4 ਜੁਲਾਈ ਨੂੰ, ਉਸ ਦੀ ਪਸੰਦੀਦਾ ਛੁੱਟੀ ਤੇ ਬਪਤਿਸਮਾ ਦਿੱਤਾ। ਮੈਂ ਆਪਣੀ ਮਾਤਾ ਜੀ ਦੇ ਮਨ ਪਰਿਵਰਤਨ ਦੇ ਲਈ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ ਹਾਂ।

ਦੂਜਾ, ਮੈਂ ਆਪਣੀ ਸ਼ਾਨਦਾਰ ਪਤਨੀ, ਏਲੀਆਨਾ ਦੇ ਲਈ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ ਹਾਂ। ਉਹ ਇੱਕ ਵਿਆਹ ਵਿੱਚ ਆਈ ਸੀ ਜਿਸ ਨੂੰ ਮੈਂ ਚਲਾ ਰਿਹਾ ਸਾਂ। ਵਿਆਹ ਤੋਂ ਪਹਿਲਾਂ ਮੈਂ ਯੂਹੰਨਾ 3:16 ਤੋਂ ਇਕ ਛੋਟਾ ਜਿਹਾ ਸੰਦੇਸ਼ ਦਿਤਾ। ਇਹ ਪਹਿਲਾ ਸੰਦੇਸ਼ ਸੀ ਜੋ ਉਸ ਨੇ ਇੱਕ ਪ੍ਰੋਟੈਸਟੈਂਟ ਚਰਚ ਵਿੱਚੋਂ ਸੁਣਿਆ ਸੀ। ਉਸ ਨੇ ਸੱਦੇ ਨੂੰ ਸਵੀਕਾਰ ਕੀਤਾ ਅਤੇ ਤੁਰੰਤ ਬਚਾਈ ਗਈ। ਜਦੋਂ ਮੈਂ ਉਸ ਨਾਲ ਵਿਆਹ ਕਰਨ ਲਈ ਕਿਹਾ, ਉਸਨੇ ਕਿਹਾ, ਨਹੀਂ ਮੇਰਾ ਮਨ ਟੁੱਟ ਗਿਆ ਸੀ। ਓਰਲੈਂਡੋ ਅਤੇ ਆਈਰੀਨ ਵਜਾਕੁਜ਼ (ਜੋ ਅੱਜ ਰਾਤ ਇੱਥੇ ਹਨ) ਨੇ ਮੈਨੂੰ ਉਨ੍ਹਾਂ ਨਾਲ ਪੋਰਟੋ ਰੀਕੋ ਜਾਣ ਲਈ ਸੱਦਾ ਦਿੱਤਾ। ਮੈਂ ਗਿਆ, ਪਰ ਮੈਂ ਏਲੀਆਨਾ ਦੇ ਬਾਰੇ ਸੋਚਦਾ ਰਿਹਾ। ਉਹ ਵੀ ਮੇਰੇ ਬਾਰੇ ਹੀ ਸੋਚ ਰਹੀ ਸੀ। ਉਸਨੇ ਕਿਹਾ, " ਮੈਨੂੰ " ਉਮੀਦ ਹੈ ਕਿ ਉਹ ਮੈਨੂੰ ਫਿਰ ਤੋਂ ਪੁੱਛੇਗਾ।" ਮੈਂ ਪੁੱਛਿਆ, ਅਤੇ ਇਸ ਵਾਰ ਉਸਨੇ ਕਿਹਾ, " ਹਾਂ " ਸਾਡੇ ਵਿਆਹ ਨੂੰ 35 ਸਾਲ ਹੋ ਗਏ ਹਨ। ਮੈਂ ਹਰ ਰੋਜ਼ ਆਪਣੀ ਪਿਆਰੀ ਸੁੰਦਰ ਪਤਨੀ ਲਈ ਪਰਮੇਸ਼ੁਰ ਦਾ ਸ਼ੁਕਰ ਕਰਦਾ ਹਾਂ। ਉਸਨੇ ਮੈਨੂੰ ਇੱਕ ਨੋਟ ਲਿਖਿਆ, ਜਿਸ ਵਿੱਚ ਕਿਹਾ ਗਿਆ ਸੀ, "ਰਾਬਰਟ, ਮੈਂ ਤੁਹਾਨੂੰ ਆਪਣੇ ਸਾਰੇ ਦਿਲ ਅਤੇ ਜਾਨ ਨਾਲ ਪਿਆਰ ਕਰਦੀ ਹਾਂ। ਹਮੇਸ਼ਾਂ ਪਿਆਰ ਕਰਦੀ ਰਹਾਂਗੀ, ਏਲੀਆਨਾ।" ਉਹ ਕਹਾਉਤਾਂ 31 ਅਧਿਆਇ ਦੀ ਇੱਕ ਨੇਕ ਇਸਤਰੀ ਦੀ ਤਰ੍ਹਾਂ ਹੈ ਤੁਸੀਂ ਸਿਰਫ਼ ਉਸ ਅਧਿਆਇ ਨੂੰ ਪੜ੍ਹੋ ਇਹ ਮੇਰੀ ਪਿਆਰੀ ਪਤਨੀ, ਏਲੀਆਨਾ ਦਾ ਬਿਆਨ ਕਰਦਾ ਹੈ। ਉਸ ਦੇ ਪਿਤਾ ਅੱਜ ਰਾਤ ਇੱਥੇ ਹਨ। ਉਹ ਗੁਆਟੇਮਾਲਾ ਤੋਂ ਇੱਥੇ ਆ ਰਹੇ ਹਨ। ਧੰਨਵਾਦ, ਮਿਸਟਰ ਕੁਲੇਰ ਅਤੇ ਉਸਦਾ ਭਰਾ ਅਤੇ ਉਸ ਦਾ ਪਰਿਵਾਰ ਵੀ ਇੱਥੇ ਹੈ। ਧੰਨਵਾਦ, ਏਰਵਿਨ।

ਤੀਜਾ, ਮੈਂ ਆਪਣੇ ਦੋ ਪੁੱਤਰਾਂ ਰਾਬਰਟ ਅਤੇ ਜੌਨ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹ ਜੁੜਵਾਂ ਹਨ, ਅਤੇ ਉਹ ਹੁਣ 34 ਸਾਲਾਂ ਦੇ ਹਨ। ਉਹ ਦੋਵੇਂ ਨਾਰਥਰੀਜਿ ਦੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਗ੍ਰੈਜੂਏਟ ਹਨ। ਰਾਬਰਟ ਦਾ ਵਿਆਹ ਜਿਨ ਨਾਮ ਦੀ ਇੱਕ ਸੌਹਣੀ ਕੋਰੀਆਈ ਕੁੜੀ ਨਾਲ ਹੋਇਆ ਹੈ। ਉਸ ਦੇ ਮਾਪੇ ਅੱਜ ਰਾਤ ਇੱਥੇ ਹਨ, ਅਤੇ ਉਸਦਾ ਭਰਾ ਅਤੇ ਉਸਦੀ ਪਤਨੀ ਵੀ ਇੱਥੇ ਹੈ। ਆਉਣ ਲਈ ਤੁਹਾਡਾ ਧੰਨਵਾਦ। ਰਾਬਰਟ ਅਤੇ ਜਿਨ ਦੀਆਂ ਦੋ ਲੜਕੀਆਂ ਹਨ, ਹੰਨਾਹ ਅਤੇ ਸਾਰਾਹ। ਮੈਂ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਅਜਿਹੇ ਸੌਹਣੀਆਂ ਪੋਤਰੀਆਂ ਦਿੱਤੀਆਂ ਹਨ।

ਮੇਰਾ ਦੂਜਾ ਪੁੱਤਰ ਜਾਨ ਵੈਸਲੀ ਹੈ, ਜਿਸ ਦਾ ਨਾਮ ਮਹਾਨ ਅੰਗਰੇਜ਼ੀ ਪ੍ਰਚਾਰਕ ਦੇ ਨਾਮ ਤੇ ਰੱਖਿਆ ਗਿਆ ਹੈ। ਰਾਬਰਟ ਅਤੇ ਜੌਨ ਦੋਵੇਂ ਸਾਡੇ ਚਰਚ ਦੀ ਹਰ ਮੀਟਿੰਗ ਵਿੱਚ ਹਿੱਸਾ ਲੈਂਦੇ ਹਨ। ਵੈਸਲੀ ਇੱਕ ਪ੍ਰਾਰਥਨਾ ਕਰਨ ਵਾਲਾ ਵਿਅਕਤੀ ਹੈ। ਉਹ ਅਕਸਰ ਕਈ ਕਈ ਘੰਟੇ ਪ੍ਰਾਰਥਨਾ ਕਰਦਾ ਅਤੇ ਬਾਈਬਲ ਪੜ੍ਹਦਾ ਰਹਿੰਦਾ ਹੈ। ਉਹ ਇੱਕ ਚੰਗਾ ਮਸੀਹੀ ਹੈ ਅਤੇ ਉਹ ਮੇਰਾ ਮਿੱਤਰ ਹੈ। ਮੈਂ ਆਪਣੇ ਦੋਵੇਂ ਪੁੱਤਰਾਂ ਤੋਂ ਖੁਸ਼ ਹਾਂ। ਉਹ ਮੇਰੀ ਪਤਨੀ ਅਤੇ ਮੇਰੇ ਲਈ ਇੱਕ ਅਦੁੱਤੀ ਬਰਕਤ ਹਨ।

ਮੈਂ ਡਾਕਟਰ ਕ੍ਰਿਸਟੋਫਰ ਕੈਗਨ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹ ਉਹ ਭਰਾ ਹੈ ਜੋ ਮੈਂ ਕਦੇ ਨਹੀਂ ਮਿਲਿਆ ਸੀ। ਉਹ ਮੇਰਾ ਸਭ ਤੋਂ ਵਧੀਆ ਦੋਸਤ ਅਤੇ ਸਭ ਤੋਂ ਕਰੀਬੀ ਸਹਿਕਰਮੀ ਹੈ। ਅਸੀਂ ਇੱਕ ਦੂਜੇ ਦਾ ਇੰਨਾ ਆਦਰ ਕਰਦੇ ਹਾਂ ਕਿ ਅਸੀਂ ਇੱਕ ਦੂਜੇ ਨੂੰ ਆਪਣੇ ਪਹਿਲੇ ਨਾਂਵਾਂ ਉੱਤੇ ਕਦੇ ਵੀ ਨਹੀਂ ਬੁਲਾਉਂਦੇ ਹਾਂ। ਇੱਥੋਂ ਤੱਕ ਕਿ ਜਦੋਂ ਅਸੀਂ ਇਕੱਲੇ ਹੁੰਦੇ ਹਾਂ ਤਾਂ ਮੈਂ ਹਮੇਸ਼ਾਂ ਉਨ੍ਹਾਂ ਨੂੰ ਡਾਕਟਰ ਕੈਗਨ ਕਹਿੰਦਾ ਹਾਂ ਅਤੇ ਉਹ ਹਮੇਸ਼ਾਂ ਮੈਨੂੰ ਡਾਕਟਰ ਹਾਇਮਰਜ਼ ਕਹਿੰਦੇ ਹਨ। ਮੈਂ ਪਰਮੇਸ਼ੁਰ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਅਜਿਹਾ ਅਕਲਮੰਦ ਅਤੇ ਵਫ਼ਾਦਾਰ ਮਿੱਤਰ ਦਿੱਤਾ। ਅਸੀਂ ਇੱਕ ਦੂਜੇ ਨੂੰ ਸਮਝਦੇ ਹਾਂ। ਅਸੀਂ ਦੋਵੇਂ ਇੱਕ ਦੂਜੇ ਨੂੰ ਗਹਿਰਾਈ ਨਾਲ ਸਮਝਦੇ ਹਾਂ ਅਤੇ ਅਸੀਂ ਦੋਵੇਂ ਪ੍ਰਾਰਥਨਾ ਅਤੇ ਬਾਈਬਲ ਸਟੱਡੀ ਵਿੱਚ ਬਹੁਤ ਸਾਰਾ ਸਮਾਂ ਇਕੱਠੇ ਬਿਤਾਉਂਦੇ ਹਾਂ। ਉਹ ਆਪਣੀ ਸੋਚ ਵਿੱਚ ਹੋਰ ਵਿਗਿਆਨਿਕ ਅਤੇ ਗਣਿਤਿਕ ਹਨ। ਮੈਂ ਵਧੇਰੇ ਰਹੱਸਵਾਦੀ ਅਤੇ ਅਨੁਭਵੀ ਹਾਂ। ਪਰ ਅਸੀਂ ਪੂਰੀ ਤਰ੍ਹਾਂ ਨਾਲ ਮਿਲ ਕੇ ਕੰਮ ਕਰਦੇ ਹਾਂ। ਅਸੀਂ ਹੋਮਜ਼ ਅਤੇ ਵਾਟਸਨ, ਜਾਂ ਜਾਨਸਨ ਅਤੇ ਬੋਸਵੇਲ ਵਰਗੇ ਸਹਿਭਾਗੀ ਹਾਂ। ( " ਕਿਸੇ ਨੇ ਜੋੜਿਆ ਲੌਰੇਲ ਅਤੇ ਹਾਰਡੀ ਜਾਂ ਐਬਟ ਅਤੇ ਕੋਸਟੀਲੋ ਦੀ ਤਰ੍ਹਾਂ " ਜੋ ਪੁਰਾਣੇ ਸਮੇਂ ਦੇ ਕਾਮੇਡੀਅਨ ਸਨ । )

ਮੈਂ ਇੱਕ ਨਵਪਰਿਵਰਤਕ ਹਾਂ ਅਤੇ ਉਹ ਇੱਕ ਇਕਸੁਰਤਾ ਹੈ। ਮੈਂ ਸਾਹਿਤਕ ਵਿਚਾਰਾਂ ਵਾਲਾ ਹਾਂ। ਉਹ ਗਣਿਤ ਵਿਚਾਰਾਂ ਵਾਲਾ ਹੈ। ਉਹ ਮੈਨੂੰ ਇੱਕ ਨੇਤਾ ਮੰਨਦਾ ਹੈ। ਮੈਂ ਉਸਨੂੰ ਇੱਕ ਪ੍ਰਤਿਭਾਵਾਨ ਮੰਨਦਾ ਹਾਂ। ਸਾਡੀ ਸਾਂਝੇਦਾਰੀ ਸਾਡੇ ਦੋਵਾਂ ਦੇ ਲਈ ਬਰਕਤ ਰਹੀ ਹੈ। ਮੈਂ ਡਾਕਟਰ ਕ੍ਰਿਸਟੋਫਰ ਕੈਗਨ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।

ਮੈਂ ਜੌਨ ਸਮੂਏਲ ਕੈਗਨ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹ ਡਾਕਟਰ ਅਤੇ ਸ਼੍ਰੀਮਤੀ ਕੈਗਨ ਦਾ ਸਭ ਤੋਂ ਵੱਡਾ ਪੁੱਤਰ ਹੈ। ਜੌਨ ਉਹ ਨੌਜਵਾਨ ਹੈ ਜੋ ਇਸ ਸੇਵਾ ਦੀ ਅਗਵਾਈ ਕਰ ਰਿਹਾ ਹੈ। ਉਸ ਨੂੰ ਕੱਲ੍ਹ ਇੱਕ ਬੈਪਟਿਸਟ ਸੇਵਕ ਵਜੋਂ ਨਿਯੁਕਤ ਕੀਤਾ ਗਿਆ ਸੀ। ਸੋ ਹੁਣ ਉਹ ਮਾਣਯੋਗ ਜੌਨ ਸੈਮੂਏਲ ਕੈਗਨ ਹਨ। ਉਹ ਇੱਕ ਬਹੁਤ ਵਧੀਆ ਪ੍ਰਚਾਰਕ ਅਤੇ ਸਲਾਹਕਾਰ ਹੈ। ਮੈਂ ਸੇਵਕਾਈ ਵਿੱਚ ਜੌਨ ਨੂੰ ਆਪਣਾ " ਪੁੱਤ੍ਰ " ਸਮਝਦਾ ਹਾਂ। ਉਹ ਬੋਲਾ ਯੂਨੀਵਰਸਿਟੀ ਵਿੱਚ ਟੇਲਬੋਟ ਸਕੂਲ ਆਫ ਥਿਓਲੋਜੀ ਵਿਖੇ ਆਪਣੇ ਦੂਜੇ ਸਾਲ ਵਿੱਚ ਹਨ। ਉਹ ਬਹੁਤ ਬੁੱਧੀਮਾਨ ਹੈ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਕਿਉਂਕਿ ਉਸਦੇ ਪਿਤਾ ਜੀ ਦੇ ਕੋਲ ਦੋ ਪੀ. ਐੱਚ. ਡੀ ਦੀਆਂ ਡਿਗਰੀਆਂ ਹਨ ਅਤੇ ਉਸਦੀ ਮਾਂ ਜੂਡੀ ਇੱਕ ਮੈਡੀਕਲ ਡਾਕਟਰ ਹੈ। ਜੌਨ ਏ ਗ੍ਰੇਡ ਦਾ ਵਿਦਿਆਰਥੀ ਹੈ। ਉਹ ਥਿਓਲੋਜੀ ਵਿੱਚ ਇੱਕ ਪੀ. ਐੱਚ. ਡੀ ਦੀ ਡਿਗਰੀ ਹਾਸਿਲ ਕਰਨਾ ਚਾਹੁੰਦਾ ਹੈ। 24 ਸਾਲ ਦੀ ਉਮਰ ਵਿੱਚ ਜੌਨ ਨੇ ਭਾਰਤ ਵਿੱਚ ਖੁਸ਼ਖ਼ਬਰੀ ਦੀਆਂ ਮੀਟਿੰਗਾਂ ਵਿੱਚ ਡੋਮਿਨਿਕ ਗਣਤੰਤਰ ਅਤੇ ਅਫ਼ਰੀਕਾ ਵਿੱਚ ਤਿੰਨ ਦੇਸ਼ਾਂ ਵਿੱਚ ਪ੍ਰਚਾਰ ਕੀਤਾ ਹੈ। ਉਹ ਹਰ ਐਤਵਾਰ ਸਵੇਰ ਨੂੰ ਸਾਡੇ ਚਰਚ ਵਿੱਚ ਪ੍ਰਚਾਰ ਕਰਦਾ ਹੈ। ਅਸੀਂ ਪਵਿੱਤਰ ਬਾਈਬਲ ਅਤੇ ਸੇਵਕਾਈ ਦੇ ਕੰਮ ਬਾਰੇ ਵਿਚਾਰ ਵਟਾਂਦਰਾ ਕਰਦੇ ਹੋ। ਏ ਵੀਰਵਾਰ ਦੀ ਹਰ ਇੱਕ ਦੁਪਹਿਰ ਇਕੱਠੇ ਬਿਤਾਉਂਦੇ ਹਾਂ। ਮੈਂ ਜੌਨ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹ ਸਾਡੇ ਚਰਚ ਦੇ ਅਗਲੇ ਪਾਦਰੀ ਦੇ ਰੂਪ ਵਿੱਚ ਮੇਰੇ ਬਾਅਦ ਆਵੇਗਾ। ਉਹ ਮੇਰਾ ਦੋਸਤ ਹੈ। ਇਹ ਬਹੁਤ ਹੀ ਸਧਾਰਨ ਜਿਹੀ ਗੱਲ ਹੈ।

ਮੈਂ ਨੋਆ ਸੌਂਗ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹ ਮੇਰਾ ਦੂਜਾ "ਪ੍ਰਚਾਰਕ ਮੁੰਡਾ" ਹੈ। ਨੋਆ ਆਪਣੇ ਕਾਲਜ ਦੇ ਕੰਮ ਨੂੰ ਪੂਰਾ ਕਰ ਰਿਹਾ ਹੈ ਅਤੇ ਫਿਰ ਸੈਮੀਨਰੀ ਜਾਵੇਗਾ। ਉਹ ਅਤੇ ਜੌਨ ਕੈਗਨ ਇੱਕ ਚੰਗੀ ਟੀਮ ਬਣਾਉਂਦੇ ਹਨ ਅਤੇ ਭਵਿੱਖ ਵਿੱਚ ਉਹ ਸਾਡੇ ਚਰਚ ਦੀ ਅਗਵਾਈ ਕਰਨਗੇ।

ਮੈਂ ਨੋਆ, ਐਰੋਨ ਯਾਂਸੀ ਅਤੇ ਜੈਕ ਨਗਾਨ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਕਿ ਉਹ ਸਾਡੇ ਨਵੇਂ ਨਿਯੁਕਤ ਕੀਤੇ ਗਏ ਡੀਕਨ ਹਨ। ਐਰੋਨ ਮੇਰਾ ਦੋਸਤ ਹੈ। ਉਹ ਇੱਕ ਕੁੱਕੜੀ ਦੀ ਤਰ੍ਹਾਂ ਮੇਰੇ ‘ਤੇ ਨਿਗਾਹ ਰੱਖਦਾ ਹੈ ਜਿਸ ਦਾ ਸਿਰਫ਼ ਇੱਕੋ ਚੂਚਾ ਹੋਵੇ। ਉਹ ਮੇਰੇ ਸਭ ਤੋਂ ਕਰੀਬੀ ਦੋਸਤ ਹਨ। ਜੈਕ ਨਗਨ ਵਿਆਹੇ ਹੋਏ ਹਨ ਅਤੇ ਉਸਦੇ ਦੋ ਪੁੱਤਰ ਹਨ ਅਤੇ ਇਹ ਅਜਿਹੀ ਚੀਜ਼ ਹੈ ਜਿਸਨੂੰ ਤੁਸੀਂ ਨਹੀਂ ਜਾਣਦੇ। ਮੈਂ ਅਜੇ ਤੱਕ ਨਹੀਂ ਹਾਂ। ਅਗਲੇ ਸਾਲ ਮੈਂ ਜੈਕ ਨਗਨ ਦੇ ਘਰ ਵਿੱਚ ਇੱਕ ਬਿਲਕੁਲ ਨਵਾਂ ਚੀਨੀ ਚਰਚ ਬਣਾਵਾਂਗਾ । ਚੀਨੀ ਚਰਚ ਬਣਾਵਾਂਗਾ।

ਜੌਨ ਕੈਗਨ, ਨੋਆ ਸੌਂਗ, ਐਰੋਨ ਯਾਂਸੀ, ਜੈਕ ਨਗਨ ਅਤੇ ਬੈਨ ਗਰਿਫਿਥ ਮੇਰੇ ਪ੍ਰਾਰਥਨਾ ਸਹਿਭਾਗੀ ਹਨ। ਅਸੀਂ ਹਰ ਬੁੱਧਵਾਰ ਦੀ ਰਾਤ ਨੂੰ ਆਪਣੇ ਘਰੇਲੂ ਅਧਿਐਨ ਵਿੱਚ ਇਕੱਠੇ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਮੈਂ ਇਹਨਾਂ ਆਦਮੀਆਂ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹਨਾਂ ਨੇ ਕੁਝ ਮੁਸ਼ਕਿਲ ਸਮਿਆਂ ਵਿੱਚ ਮੇਰੀ ਮਦਦ ਕੀਤੀ ਹੈ, ਖ਼ਾਸ ਕਰਕੇ ਮੇਰੇ ਕੈਂਸਰ ਦੇ ਇਲਾਜ਼ ਦੌਰਾਨ।

ਮੈਂ ਡਾਕਟਰ ਚੈਨ ਸ੍ਰੀਮਤੀ ਸਲਰਾਜ ਅਤੇ "39" ਲਈ ਪਰਮੇਸ਼ੁਰ ਦਾ ਸ਼ੁਕਰ ਕਰਦਾ ਹਾਂ। ਡਾਕਟਰ ਚੈਨ ਲਈ ਪਰਮੇਸ਼ੁਰ ਦਾ ਸ਼ੁਕਰ ਕਰਦਾ ਹਾਂ, ਜੋ ਸਾਡਾ ਸਹਾਇਕ ਪਾਦਰੀ ਹੈ, ਅਤੇ ਸ਼ੁੱਭਸਮਾਚਾਰ ਪ੍ਰਚਾਰ ਅਤੇ ਸਾਡੀ ਟੈਲੀਫੋਨ ਫੈਲੋਅਪ ਸੇਵਕਾਈ ਦਾ ਇੰਚਾਰਜ ਹੈ। ਮਿਸਜ਼ ਸਲਰਾਜ ਸਾਡੀ ਸਪੇਨੀ ਸੇਵਕਾਈ ਦੀ ਇੰਚਾਰਜ ਹੈ । "39" ਉਹ ਵਫਦਾਰ ਲੋਕ ਹਨ ਜਿਨ੍ਹਾਂ ਨੇ ਸਾਡੇ ਚਰਚ ਦੇ ਦੋ ਵੱਡੇ ਭਾਗਾਂ ਵਿੱਚ ਵੰਡੇ ਜਾਣ ਦੇ ਸਮੇਂ ਸਾਡੇ ਚਰਚ ਦਾ ਦੀਵਾਲੀਆ ਨਿੱਕਲਣ ਤੋਂ ਬਚਾਇਆ ਸੀ। ਮੈਂ ਉਨ੍ਹਾਂ ਸਾਰਿਆਂ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਮੈਂ ਸ਼੍ਰੀ ਆਬੇਲ ਪਰੁਧੋਮੀ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹ ਉਹ ਆਦਮੀ ਹੈ ਜਿਸਨੇ ਚਰਚ ਦੀ ਵੰਡ ਨੂੰ ਰੋਕ ਦਿੱਤਾ ਸੀ। ਅਤੇ ਮੈਂ ਵਰਜੀਲ ਅਤੇ ਬੇਵਰਲੀ ਨਿੱਕਲ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹ ਉਹ ਜੋੜੇ ਹਨ ਜੋ ਸਾਨੂੰ ਸਾਡੇ ਚਰਚ ਦੀ ਇਮਾਰਤ ਖਰੀਦਣ ਲਈ ਜ਼ਿਆਦਾਤਰ ਪੈਸੇ ਦਿੰਦੇ ਹਨ। ਉਨ੍ਹਾਂ ਨੇ ਕਦੇ ਵੀ ਉਨ੍ਹਾਂ ਦੀ ਹਿਮਾਇਤ ਨਹੀਂ ਕੀਤੀ। ਉਹ ਹੁਣ ਸਾਡੇ ਚਰਚ ਦੇ ਸਨਮਾਨਿਤ ਮੈਂਬਰ ਹਨ।

ਸਾਡਾ ਚਰਚ 30 ਸਾਲ ਦੀ ਉਮਰ ਦੇ ਤਕਰੀਬਨ 50 ਪ੍ਰਤੀਸ਼ਤ ਨੌਜਵਾਨਾਂ ਦੁਆਰਾ ਬਣਾਇਆ ਗਿਆ ਹੈ। ਮੈਂ ਹਮੇਸ਼ਾਂ ਨੌਜਵਾਨਾਂ ਦੇ ਪਾਦਰੀ ਹੋਣ ਦਾ ਅਨੰਦ ਮਾਣਿਆ ਹੈ। ਸਾਡਾ ਜੋ ਗਰੁੱਪ ਹੁਣ ਇੰਨਾ ਵਧੀਆ ਹੈ, ਕਿ ਮੈਂ ਕਦੇ ਸੋਚਿਆ ਹੀ ਨਹੀਂ ਹੈ। ਸਾਡੇ ਕੋਲ ਡੀਕਨਾਂ ਦਾ ਸ਼ਾਨਦਾਰ ਸਮੂਹ ਹੈ। ਸਾਡੇ ਕੋਲ ਅੱਠ ਮਸਹ ਕੀਤੇ ਹੋਏ ਡੀਕਨ ਹਨ, ਅਤੇ ਅਸੀਂ ਹਰ ਦੋ ਸਾਲਾਂ ਬਾਅਦ ਉਨ੍ਹਾਂ ਨੂੰ ਬਦਲਦੇ ਹਾਂ। ਐਰੋਨ ਯਾਂਸੀ ਡੀਕਨਾਂ ਦਾ ਸਥਾਈ ਚੇਅਰਮੈਨ ਹੈ, ਇਸ ਲਈ ਉਹ ਉਹ ਹੈ ਜੋ ਕਦੇ ਵੀ ਬਦਲਦਾ ਨਹੀਂ ਹੈ। ਮੈਂ ਇਹਨਾਂ ਆਦਮੀਆਂ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।

ਸਾਡੇ ਚਰਚ ਦੇ ਬਜ਼ੁਰਗ ਲੋਕ ਜੋ ਵੀ ਅਸੀਂ ਕਰਦੇ ਹਾਂ ਉਸ ਵਿੱਚ ਸਾਨੂੰ ਬਹੁਤ ਵੱਡਾ ਸਮਰਥਨ ਦਿੰਦੇ ਹਨ। ਉਹ ਹਰੇਕ ਮੀਟਿੰਗ ਵਿੱਚ ਹਾਜ਼ਰ ਹੁੰਦੇ ਹਨ। ਉਹ ਬਹੁਤ ਚੰਗੀ ਤਰ੍ਹਾਂ ਪ੍ਰਾਰਥਨਾ ਕਰਦੇ ਹਨ, ਅਤੇ ਸਾਡੇ ਚਰਚ ਨੂੰ ਉਸਾਰਣ ਦੇ ਲਈ ਸਖ਼ਤ ਮਿਹਨਤ ਕਰਦੇ ਹਨ। ਮੈਨੂੰ ਜੌਨ ਕੈਗਨ ਅਤੇ ਉਸਦੇ ਪਿਤਾ ਦੇ ਹੱਥਾਂ ਵਿੱਚ ਐਤਵਾਰ ਸਵੇਰ ਦੀ ਸੇਵਾ ਛੱਡਣ ਵਿੱਚ ਕੋਈ ਡਰ ਨਹੀਂ ਹੁੰਦਾ ਹੈ, ਜਦੋਂ ਮੈਂ ਇੱਕ ਨਵਾਂ ਚੀਨੀ ਚਰਚ ਸ਼ੁਰੂ ਕਰਨ ਲਈ ਮੋਂਟੇਬੈੱਲੋ ਜਾਂਦਾ ਹਾਂ। ਮੈਂ ਉਨ੍ਹਾਂ ‘ਤੇ ਪੂਰੀ ਤਰ੍ਹਾਂ ਭਰੋਸਾ ਕਰਦਾ ਹਾਂ। ਹਰ ਐਤਵਾਰ ਦੀ ਰਾਤ ਨੂੰ ਪ੍ਰਚਾਰ ਕਰਨ ਲਈ ਵੱਡੇ ਚਰਚ ਵਾਪਿਸ ਆਵਾਂਗਾ।

ਮੇਰਾ ਸਾਰਾ ਜੀਵਨ ਸਾਡੇ ਚਰਚ ਵਿਚਲੇ ਲੋਕਾਂ ਦੇ ਦੁਆਲੇ ਘੁੰਮਦਾ ਹੈ। ਉਹ ਮੇਰੇ "ਕਿਨਫੋਲਕਸ" ਹਨ। ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ ਕਿ ਮੈਂ ਇੰਨੇ ਸ਼ਾਨਦਾਰ ਪਰਿਵਾਰ ਦਾ ਮੁਖੀ ਹਾਂ। ਯਿਸੂ ਨੇ ਕਿਹਾ ਸੀ,

" ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ "
   (ਯੂਹੰਨਾ 13:35) ।

ਮੈਂ ਤੁਹਾਨੂੰ ਇੱਕ ਸੱਚੀ ਕਹਾਣੀ ਦੱਸਣ ਤੋਂ ਇਲਾਵਾ ਇਸ ਸੰਦੇਸ਼ ਨੂੰ ਖ਼ਤਮ ਕਰਨ ਦਾ ਇੱਕ ਵਧੀਆ ਤਰੀਕਾ ਨਹੀਂ ਸੋਚ ਸਕਦਾ ਹਾਂ। ਜਦੋਂ ਮੈਂ ਮਾਰਿਨ ਕਾਊਂਟੀ ਦੇ ਓਪਨ ਡੋਰ ਚਰਚ ਵਿੱਚ ਪ੍ਰਚਾਰ ਕਰ ਰਿਹਾ ਸੀ, ਤਾਂ ਮੈਂ ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਸੈਨ ਫਰਾਂਸਿਸਕੋ ਵਿੱਚ ਨੌਜਵਾਨਾਂ ਦਾ ਇੱਕ ਗਰੁੱਪ ਲੈ ਜਾਂਦਾ ਹੁੰਦਾ ਸਾਂ। ਜਦੋਂ ਮੈਂ ਸੜਕ ਉੱਤੇ ਪ੍ਰਚਾਰ ਕਰਦਾ ਹੁੰਦਾ ਸਾਂ, ਉਹ ਪਰਚੇ ਵੰਡਦੇ ਹੁੰਦੇ ਸਨ। ਅਸੀਂ ਅਕਸਰ ਸ਼ਹਿਰ ਦੇ ਉੱਤਰੀ ਬੀਚ ਖੇਤਰ ਵਿੱਚ ਜਾਂਦੇ ਸਾਂ। ਇਹ ਇੱਕ ਬਹੁਤ ਹੀ ਖਰਾਬ ਜਗ੍ਹਾ ਸੀ, ਜਿੱਥੇ ਲੋਕ ਨਸ਼ੇ ਕਰਦੇ ਸਨ ਅਤੇ ਕਈ " ਅਸ਼ਲੀਲ " ਜੋੜੇ ਹੁੰਦੇ ਸਨ। ਮੈਂ ਆਮ ਤੌਰ ਤੇ " ਦੀ ਗਾਰਡਨ ਆਫ਼ ਏਡਨ " ਨਾਂ ਇੱਕ ਬੁਰੇ ਖੇਤਰ ਦੇ ਇੱਕ ਫੁੱਟਪਾਥ ਤੇ ਪ੍ਰਚਾਰ ਕਰਦਾ ਹੁੰਦਾ ਸੀ !!!

ਇੱਕ ਰਾਤ ਕੁਝ ਬੱਚਿਆਂ ਨੇ ਇੱਕ ਨੌਜਵਾਨ ਨੂੰ ਮੇਰੇ ਕੋਲ ਲਿਆਂਦਾ। ਉਸਨੇ ਮੈਨੂੰ ਦੱਸਿਆ ਕਿ ਉਸਦੀ ਇੱਕ ਬਹੁਤ ਹੀ ਮਹਿੰਗੀ ਹੈਰੋਇਨ ਦੀ ਆਦਤ ਸੀ। ਉਸ ਨੇ ਮੈਨੂੰ ਦੱਸਿਆ ਕਿ ਉਹ ਇਸ ਤੋਂ ਬਚਣਾ ਚਾਹੁੰਦਾ ਹੈ। ਜਿਵੇਂ ਮੈਂ ਉਸ ਨਾਲ ਗੱਲ ਕੀਤੀ ਮੈਂ ਮਹਿਸੂਸ ਕੀਤਾ ਕਿ ਉਹ ਗੰਭੀਰ ਸੀ। ਸ਼ਾਮ ਦੇ ਅੰਤ ਵਿੱਚ ਮੈਂ ਉਸ ਨੂੰ ਆਪਣੀ ਕਾਰ ਵਿੱਚ ਬੈਠਣ ਲਈ ਕਿਹਾ ਅਤੇ ਉਸ ਨੂੰ ਆਪਣੇ ਅਪਾਰਟਮੈਂਟ ਵਿੱਚ ਲੈ ਗਿਆ। ਮੈਂ ਉਸ ਨੂੰ ਰਸੋਈ ਵਿੱਚ ਰੱਖਿਆ, ਆਪਣੇ ਬੈੱਡਰੂਮ ਦੇ ਦਰਵਾਜ਼ੇ ਨੂੰ ਤਾਲਾ ਲਾ ਕੇ ਮੈਂ ਸੌਂ ਗਿਆ।

ਅਗਲੇ ਕਈ ਦਿਨਾਂ ਤੱਕ ਉਹ ਰਸੋਈ ਦੇ ਫਰਸ਼ ਤੇ ਬੈਠੇ ਹੋਏ ਭਿਆਨਕ ਘਟਨਾਵਾਂ ਦੇ ਵਿੱਚੋਂ ਦੀ ਲੰਘਿਆ। ਆਖ਼ੀਰ ਵਿੱਚ ਉਹ ਥੋੜ੍ਹਾ ਜਿਹਾ ਸ਼ਾਂਤ ਹੋ ਗਿਆ ਅਤੇ ਪੁੱਛਿਆ ਕਿ ਕੀ ਕੋਈ ਗਿਟਾਰ ਹੈ। ਮੈਂ ਆਪਣੇ ਬੱਚੇ ਦੀ ਗਿਟਾਰ ਉਸ ਨੂੰ ਦੇ ਦਿੱਤੀ। ਉਹ ਉਸ ਫ਼ਰਸ਼ ਉੱਤੇ ਬੈਠ ਕੇ ਕਈ ਦਿਨਾਂ ਤੱਕ ਉਸ ਨੂੰ ਵਜਾਉਂਦਾ ਰਿਹਾ। ਫਿਰ ਉਸ ਨੇ ਇੱਕ ਭਜਨਾਂ ਵਾਲੀ ਕਿਤਾਬ ਮੰਗੀ। ਅਸੀਂ ਉਸ ਨੂੰ ਇੱਕ ਕਿਤਾਬ ਦੇ ਦਿੱਤੀ ਅਤੇ ਉਹ ਇੱਕ ਭਜਨ ਲਈ ਇੱਕ ਨਵਾਂ ਸੁਰ ਦੀ ਖੋਜ ਕਰਨ ਲੱਗ ਪਿਆ। ਮੈਂ ਮੁੰਡੇ ਦਾ ਅਸਲੀ ਨਾਂ ਭੁੱਲ ਗਿਆ ਹਾਂ। ਮੈਂ ਹਮੇਸ਼ਾਂ ਉਸ ਨੂੰ ਡੀ. ਏ. ਕਹਿੰਦਾ ਸਾਂ, ਜੋ ਨਸ਼ੇ ਦੇ ਆਦੀ ਦਾ ਛੋਟਾ ਨਾਮ ਹੈ, ਡਰਗ ਅਡਿਕਟ।

ਫਿਰ ਇੱਕ ਦਿਨ ਡੀ. ਏ. ਨੇ ਦਿਨ ਮੈਨੂੰ ਕਿਹਾ, " ਇਸ ਨੂੰ ਸੁਣੋ।" ਉਸਨੇ ਗਿਟਾਰ ਨੂੰ ਚੁੱਕਿਆ, ਗੀਤਾਂ ਦੀ ਕਿਤਾਬ ਨੂੰ ਫੋਲਣਾ ਸ਼ੁਰੂ ਕਰ ਦਿੱਤਾ ਅਤੇ ਅਲਬਰਟ ਮਿਡਲੇਨ (1825-1909) ਦੇ " ਰਿਵਾਇਵ ਟੂ ਵਰਕ " ਆਪਣੇ ਨਵੇਂ ਸੁਰ ਵਿੱਚ ਗਈਆਂ । ਇਕਦਮ ਸੋਹਣਾ। ਅਸੀਂ ਇਸ ਸ਼ਬਤ ਨੂੰ ਅਜ ਤਕ ਡੀ. ਏ. ਦੀ ਸੁਰ ਵਿੱਚ ਗਾਉਦੇ ਹਾਂ ।

ਹੇ ਸੁਆਮੀ। ਆਪਣੇ ਕੰਮ ਨੂੰ ਫਿਰ ਤੋਂ ਕਰ, ਤੇਰਾ ਸ਼ਕਤੀਸ਼ਾਲੀ ਹਥਿਆਰ ਬੇਕਾਰ ਹੋ ਗਿਆ ਹੈ;
   ਉਸ ਅਵਾਜ਼ ਨਾਲ ਗੱਲ ਕਰੋ ਜੋ ਮੁਰਦਿਆਂ ਨੂੰ ਜ਼ਿੰਦਾ ਕਰਦੀ ਹੈ,
ਅਤੇ ਤੁਹਾਡੇ ਲੋਕਾਂ ਨੂੰ ਸੁਨਣ ਵਾਲੇ ਬਣਾਉਂਦੀ ਹੈ।
   ਮੁੜ ਨਿਰੀਖਣ ਕਰੋ। ਮੁੜ ਨਿਰੀਖਣ ਕਰੋ। ਅਤੇ ਤਾਜ਼ਗੀ ਦੇਣ ਵਾਲੇ ਬਾਰਿਸ਼ ਦਿਉ;
ਮਹਿਮਾ ਤੇਰੀ ਹੋਵੇ। ਤੇਰੀ ਬਰਕਤ ਸਾਡੇ ਲਈ ਹੋਵੇਗੀ।
   ( ਐਲਬਰਟ ਮਿਡਲੇਨ ਦੁਆਰਾ, " ਆਪਣੇ ਕੰਮ ਨੂੰ ਫਿਰ ਤੋਂ ਕਰ " (1825-1909) ।

ਜਦੋਂ ਮੈਂ ਲੋਸ ਏਂਜਲਸ ਵਿੱਚ ਆਪਣੇ ਘਰ ਆਇਆ, ਤਾਂ ਡੀ. ਏ. ਨਾਲ ਮੇਰਾ ਸੰਪਰਕ ਟੁੱਟ ਗਿਆ। ਜੀਵਨ ਅੱਗੇ ਵੱਧਦਾ ਗਿਆ ਅਤੇ ਆਖ਼ੀਰ ਸਾਡਾ ਚਰਚ ਉਸ ਇਮਾਰਤ ਵਿੱਚ ਸੀ ਜਿੱਥੇ ਅਸੀਂ ਹੁਣ ਰਹਿੰਦੇ ਹਾਂ। ਇੱਕ ਰਾਤ ਨੂੰ ਫੋਨ ਵੱਜਿਆ। ਮੈਂ ਆਪਣੇ ਦਫ਼ਤਰ ਵਿੱਚ ਗਿਆ ਅਤੇ ਕਿਹਾ, " ਡੀ. ਏ. ਤੁਹਾਨੂੰ ਯਾਦ ਹੈ ਨਸ਼ੇਬਾਜ਼ ਡਰਗ ਅਡਿੱਕਟ " ਚੋਂ ਅਵਾਜ਼ ਆਈ ਅਤੇ ਕਿਹਾ ਕੌਣ ਲੱਗਭੱਗ ਡਿੱਗ ਪਿਆ। ਮੈਂ ਲੱਗਭੱਗ ਤੀਹਾਂ ਸਾਲਾਂ ਤੋਂ ਉਸ ਦੀ ਅਵਾਜ਼ ਨਹੀਂ ਸੁਣੀ ਸੀ ! ਮੈਂ ਕਿਹਾ, " ਤੁਸੀਂ ਕਿੱਥੇ ਹੋ ? " ਉਸ ਨੇ ਕਿਹਾ, "ਮੈਂ ਫਲੋਰੀਡਾ ਵਿੱਚ ਹਾਂ। ਮੇਰਾ ਵਿਆਹ ਹੋ ਗਿਆ ਹੈ। ਮੇਰੇ ਦੋ ਬੱਚੇ ਹਨ ਅਤੇ ਇੱਕ ਚੰਗੀ ਪਤਨੀ ਹੈ ਅਤੇ ਮੈਂ ਆਪਣੇ ਚਰਚ ਵਿੱਚ ਐਤਵਾਰ ਸਕੂਲ ਵਿੱਚ ਪੜ੍ਹਾਉਂਦਾ ਹਾਂ।"

ਮੈਂ ਖੁਸ਼ੀ ਨਾਲ ਹੱਸਿਆ ! ਉਸ ਰਾਤ ਮੈਂ ਘਰ ਜਾਣ ਦੇ ਸਾਰੇ ਰਾਹ ਵਿੱਚ ਗਾਉਂਦਾ ਰਿਹਾ ! ਆਜਿਹੇ ਕਈ ਮੋਕੇ ਸਨ ਇਸ ਤੋਂ ਮੈਨੂੰ ਖੁਸ਼ੀ ਹੋਈ ਹੋਈ ਕਿ ਮੈਂ ਸਾਲ ਪਹਿਲਾਂ ਪ੍ਰਚਾਰ ਵਿੱਚ ਗਿਆ ਸੀ। ਇਹ ਸਭ ਤੋਂ ਬਾਅਦ ਦੁੱਖ ਅਤੇ ਦਰਦ ਤੋਂ ਵੱਧ ਕੇ ਸੀ ! ਡੀ. ਏ. ਵਰਗ ਨੌਜਵਾਨਾਂ ਨੂੰ ਜਿੱਤਣਾ, ਮੇਰੇ ਅਨੰਦ ਦਾ ਪੂਰਾ ਹੋਣਾ ਸੀ!

ਜਦੋਂ ਮੈਂ ਉਨ੍ਹਾਂ ਸਾਰੇ ਨੌਜਵਾਨਾਂ ਬਾਰੇ ਸੋਚਦਾ ਹਾਂ ਜੋ ਬਚਾਏ ਗਏ ਹਨ ਤਾਂ ਦਰਦ ਅਤੇ ਦੁੱਖ ਦੂਰ ਹੋ ਜਾਂਦੇ ਹਨ। ਮੇਰੀ ਸੱਠ ਸਾਲ ਸੇਵਕਾਈ ਵਿੱਚ ਮੈਨੂੰ ਬਹੁਤ ਖੁਸ਼ੀ ਦੇ ਸਮੇਂ ਪ੍ਰਦਾਨ ਕੀਤੇ ਗਏ ਹਨ। ਮੈਂ ਕਿਸੇ ਵੀ ਚੀਜ਼ ਲਈ ਸੇਵਕਾਈ ਦਾ ਵਪਾਰ ਨਹੀਂ ਕਰਾਂਗਾ!

ਹਮੇਸ਼ਾਂ ਵਾਂਗ, ਇੰਜ਼ੀਲ ਦੀ ਵਿਆਖਿਆ ਕਰਨ ਲਈ ਮੈਂ ਕੁਝ ਮਿੰਟ ਲਵਾਂਗਾ। ਯਿਸੂ ਸਵਰਗ ਤੋਂ ਇੱਕ ਮੁੱਖ ਕਾਰਨ ਕਰਕੇ ਉੱਤਰਿਆ, ਉਹ ਸਾਡੇ ਪਾਪ ਦੀ ਸਜ਼ਾ ਦਾ ਭੁਗਤਾਨ ਕਰਨ ਲਈ ਸਲੀਬ ਉੱਤੇ ਮਰਨ ਲਈ ਆਇਆ। ਉਹ ਈਸਟਰ ਦੀ ਸਵੇਰ ਨੂੰ ਸਰੀਰਿਕ ਤੌਰ ਤੇ ਮਾਸ, ਅਤੇ ਹੱਡੀਆਂ ਦੇ ਨਾਲ ਜ਼ਿੰਦਾ ਉਠਾਇਆ ਗਿਆ। ਉਸ ਨੇ ਸਾਨੂੰ ਸਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਨ ਦੇ ਲਈ ਆਪਣਾ ਕੀਮਤੀ ਲਹੂ ਵਹਾਇਆ। ਉਸ ਨੇ ਸਾਨੂੰ ਕਿਹਾ ਹੈ ਕਿ ਅਸੀਂ ਉਸ ਦੇ ਉੱਤੇ ਭਰੋਸਾ ਕਰੀਏ, ਤਾਂ ਅਸੀਂ ਪਾਪਾਂ ਤੋਂ ਸਾਫ਼ ਹੋ ਜਾਵਾਂਗੇ।

ਮੈਂ ਸੰਪੂਰਨ ਹੋਣ ਦੁਆਰਾ ਆਪਣੀ ਮੁਕਤੀ ਹਾਸਿਲ ਕਰਨ ਦੀ ਕੌਸ਼ਿਸ਼ ਕਰ ਰਿਹਾ ਸੀ। ਮੈਂ ਇੱਕ ਫ਼ਰੀਸੀ ਬਣ ਗਿਆ ਸੀ। ਪਰ 28 ਸਤੰਬਰ, 1961 ਨੂੰ ਬੋਲਾ ਕਾਲਜ ਵਿਖੇ, ਮੈਂ ਯਿਸੂ ਉੱਤੇ ਵਿਸ਼ਵਾਸ ਕੀਤਾ। ਇਹ ਉਹ ਗੀਤ ਸੀ ਜਿਸ ਨੇ ਮੈਨੂੰ ਮਸੀਹ ਕੋਲ ਲਿਆਂਦਾ:

ਲੰਮੇ ਸਮੇਂ ਤੋਂ ਮੇਰੀ ਕੈਦੀ ਆਤਮਾ
   ਪਾਪ ਅਤੇ ਕੁਦਰਤ ਦੀ ਰਾਤ ਵਿੱਚ ਕੱਸ ਕੇ ਬੱਧੀ ਹੋਈ ਸੀ।
ਤੇਰੀ ਅੱਖ ਦੀ ਇੱਕ ਤੇਜ਼ ਕਿਰਨ ਨੇ,
   ਮੈਨੂੰ ਜਾਗ ਉਠਾਇਆ, ਤਹਿਖ਼ਾਨੇ ਵਿੱਚ ਰੌਸ਼ਨੀ ਜਾਗ ਉੱਠੀ।
ਮੇਰੀਆਂ ਜ਼ੰਜੀਰਾਂ ਟੁੱਟ ਗਈਆਂ, ਮੇਰਾ ਦਿਲ ਮੁਕਤ ਸੀ,
   ਮੈਂ ਉੱਠਿਆ, ਅੱਗੇ ਵਧਿਆ, ਅਤੇ ਤੇਰਾ ਪਿੱਛਾ ਕੀਤਾ।
ਇਹ ਅਨੌਖਾ ਪਿਆਰ! ਇਹ ਕਿਵੇਂ ਹੋ ਸਕਦਾ ਹੈ
   ਕੀ ਤੈਨੂੰ, ਹੇ ਮੇਰੇ ਪਰਮੇਸ਼ੁਰ, ਮੇਰੇ ਲਈ ਮਰਨਾ ਪਿਆ?
(" ਐਂਡ ਕੈਨ ਇਟ ਬੀ ? " ਚਾਰਲਸ ਵੈਸਲੀ ਦੁਆਰਾ, (1707-1788) ।

ਯਿਸੂ ਪਰਮੇਸ਼ਰ ਦਾ ਅਵਤਾਰ ਸੀ। ਉਹ ਮੇਰੇ ਲਈ ਮਰਿਆ। ਮੈਂ ਉਸ ਬਾਰੇ ਇੱਕ ਨਵੇਂ ਤਰੀਕੇ ਨਾਲ ਸੋਚਿਆ। ਮੈਂ ਮਸੀਹ ਵਿੱਚ ਵਿਸ਼ਵਾਸ ਰੱਖਦਾ ਹਾਂ। ਇਹ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਯਿਸੂ ‘ਤੇ ਭਰੋਸਾ ਕਰੋਗੇ ਅਤੇ ਬਚਾਏ ਜਾਵੋਗੇ। ਫਿਰ ਇੱਕ ਬਾਈਬਲ ਤੇ ਵਿਸ਼ਵਾਸ ਕਰਨ ਵਾਲੇ ਚਰਚ ਵਿੱਚ ਜ਼ਰੂਰ ਜਾਓ ਅਤੇ ਯਿਸੂ ਮਸੀਹ ਲਈ ਆਪਣਾ ਜੀਵਨ ਜੀਉਣਾ ਯਕੀਨੀ ਬਣਾਓ।

ਅਤੇ ਤੁਹਾਡੇ ਸਾਰਿਆਂ ਲਈ ਮੈਂ ਆਖਦਾ ਹਾਂ, " ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ ਜਿਵੇਂ ਉਸ ਨੇ ਮੈਨੂੰ ਅਜੀਬ ਅਤੇ ਸਾਰੇ ਡਰ ਦੇ ਖਿਲਾਫ਼ ਬਖਸ਼ਿਸ਼ ਕੀਤੀ ਹੈ। ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸੱਚਿਆਈ ਉੱਤੇ ਚੱਲਦੇ " (3 ਯੂਹੰਨਾ 4) ਆਮੀਨ।

ਹੁਣ ਮੈਂ ਇਸ ਪ੍ਰੋਗਰਾਮ ਦੀ ਸਮਾਪਤੀ ਲਈ, ਇਹ ਪ੍ਰੋਗਰਾਮ ਦੁਬਾਰਾ ਰੈਵ. ਜੌਨ ਕੈਗਨ ਸੌਂਪਾਂਗਾ। (ਜੌਨ ਨੇ ਡਾਕਟਰ ਅਤੇ ਸ੍ਰੀਮਤੀ ਹਾਇਮਰਜ਼ ਦੇ ਜਨਮ ਦਿਨ ਨੂੰ ਦੋ ਕੇਕਾਂ ਅਤੇ " ਹੈਪੀ ਬਰਥ ਡੇ " ਦੇ ਨਾਲ ਘੋਸ਼ਣਾ ਕੀਤਾ ।)


ਜਦੋਂ ਤੁਸੀਂ Dr. Hymers ਨੂੰ ਲਿਖੋ ਤਾਂ ਤੁਹਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਤੁਸੀਂ ਕਿਸ ਦੇਸ਼ ਤੋਂ ਲਿਖ ਰਹੇ ਹੋ ਨਹੀਂ ਤਾਂ ਉਹ ਤੁਹਾਡੀ ਈ-ਮੇਲ ਦਾ ਜਵਾਬ ਨਹੀਂ ਦੇ ਸਕਦੇ। ਜੇਕਰ ਇਸ ਉਪਦੇਸ਼ ਤੋਂ ਤੁਹਾਨੂੰ ਬਰਕਤਾਂ ਮਿਲੀਆਂ ਹਨ ਤਾਂ ਤੁਸੀਂ Dr. Hymers ਨੂੰ ਈ-ਮੇਲ ਭੇਜੋ ਅਤੇ ਉਨ੍ਹਾਂ ਨੂੰ ਦੱਸੋ, ਪਰ ਲਿਖਦੇ ਸਮੇਂ ਹਮੇਸ਼ਾਂ ਇਹ ਸ਼ਾਮਿਲ ਕਰੋ ਕਿ ਤੁਸੀਂ ਕਿਸ ਦੇਸ਼ ਤੋਂ ਲਿਖ ਰਹੇ ਹੋ। Dr. Hymers ਦੀ ਈ-ਮੇਲ ਹੈ rlhymersjr@sbcglobal.net (click here). ਤੁਸੀਂ ਕਿਸੇ ਵੀ ਭਾਸ਼ਾ ਵਿੱਚ ਡਾਕਟਰ ਕਿਲੀ ਨੂੰ ਲਿਖ ਸਕਦੇ ਹੋ, ਪਰ ਜੇ ਤੁਸੀਂ ਲਿਖ ਸਕਦੇ ਹੋ ਤਾਂ ਅੰਗਰੇਜ਼ੀ ਵਿੱਚ ਲਿਖੋ। ਜੇ ਤੁਸੀਂ ਪੋਸਟਲ ਮੇਲ ਰਾਹੀਂ Dr. Hymers ਨੂੰ ਲਿਖਣਾ ਚਾਹੁੰਦੇ ਹੋ, ਤਾਂ ਉਨ੍ਹਾਂ ਦਾ ਪਤਾ ਪੀ. ਓ. ਬਾਕਸ 15308, ਏ ਸੀ 90015. ਤੁਸੀਂ ਉਨ੍ਹਾਂ ਨੂੰ (818) 352-0452. ਤੇ ਫ਼ੋਨ ਕਰ ਸਕਦੇ ਹੋ।

(ਉਪਦੇਸ਼ ਦਾ ਅੰਤ)
ਤੁਸੀਂ ਹਰ ਹਫ਼ਤੇ ਇੰਟਰਨੈੱਟ ਉੱਤੇ Dr. Hymers ਦੇ ਭਾਸ਼ਣ ਪੜ੍ਹ ਸਕਦੇ ਹੋ
www.sermonsfortheworld.com
"ਉਪਦੇਸ਼ ਦੇ ਖਰੜੇ" ਤੇ ਕਲਿੱਕ ਕਰੋ।

ਇਹ ਉਪਦੇਸ਼ ਖਰੜੇ ਕਾਪੀਰਾਈਟ ਨਹੀਂ ਹਨ। ਤੁਸੀਂ ਉਨ੍ਹਾਂ ਨੂੰ Dr. Hymers ਦੀ ਇਜਾਜ਼ਤ ਬਿਨ੍ਹਾਂ ਇਸਤੇਮਾਲ ਕਰ ਸਕਦੇ ਹੋ। ਹਾਲਾਂਕਿ,
Dr. Hymers ਦੇ ਵੀਡੀਓ ਉਪਦੇਸ਼, ਅਤੇ ਸਾਡੇ ਚਰਚ ਤੋਂ ਵੀਡੀਓ ਤੇ ਹੋਰ ਸਾਰੇ ਉਪਦੇਸ਼, ਤੁਸੀਂ ਹਰ ਹਫ਼ਤੇ ਇੰਟਰਨੈੱਟ ਉੱਤੇ
Dr. Hymers ਦੇ ਭਾਸ਼ਣ ਪੜ੍ਹ ਸਕਦੇ ਹੋ।

ਉਪਦੇਸ਼ ਤੋਂ ਪਹਿਲਾਂ ਸ਼੍ਰੀਮਾਨ ਵੈਸਲੀ ਹਾਇਮਰਜ਼ ਦੁਆਰਾ ਵਚਨ ਵਿੱਚੋਂ ਪੜ੍ਹੋ: ਜ਼ਬੂਰ 27:1-14
ਉਪਦੇਸ਼ ਤੋਂ ਪਹਿਲਾਂ ਸ੍ਰੀਮਾਨ ਬੈਂਨਜਾਮਿਨ ਕਿਨਚੇਡ ਗਰੀਫੀਥ ਦੁਆਰਾ ਸੋਲੋ ਗੀਤ:
" ਕਿ ਯਿਸੂ ਦਾ ਇਕੱਲੇ ਹੀ ਸਲੀਬੀ ਮੌਤ ਲਈ ਸਤਾਏ ਜਾਣਾ ਜ਼ਰੂਰੀ ਹੈ ? " (ਥਾਮਸ ਸ਼ੇਫਰਡ, 1665-1739; ਪਹਿਲੀਆਂ ਅਤੇ ਆਖ਼ਰੀ ਲਾਈਨਾਂ)/
" ਮਾਲਕ ਆ ਗਿਆ ਹੈ " ( ਸਾਰਦਾ ਦੋਡਨੀ ਦੁਆਰਾ, 1841-1926) ਪਿੱਛਲੇ ਦੋ ਪੈਰੇ)।